सीधे मुख्य सामग्री पर जाएं

ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।By Vnita kasnia punjab.ਨਾਨਕ ਕੁਲਿ ਨਿੰਮਲ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਆ॥ਗੁਰੂ ਅਮਰਦਾਸ ਤਾਰਣ ਤਰਣ ਜਨਮ-ਜਨਮਪਾ ਸਰਣਿਤੁਅ॥ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜਨਮ ੩੦ ਵੈਸਾਖ 1504 ਈਸਵੀਂ ਨੂੰ ਭਾਈ ਫੇਰੂਮੱਲ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪਿੰਡ ‘ਮੱਤੇ ਦੀ ਸਰਾਂ` ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾ ਭਾਈ ਲਹਿਣਾ ਸੀ। ਜਦ ਆਪ ਘੋੜੀ ਚੜ੍ਹਕੇ ਸਤਿਗੁਰਾ ਦੇ ਦਰਸ਼ਨਾ ਲਈ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆ ਪੁਰਖਾ ਮੈਂ ਵੀ ਉੱਧਰ ਹੀ ਜਾਣਾ ਹੈ। ਆਪਣੀ ਧਰਮਸ਼ਾਲਾ ਪੁੱਜ ਕੇ ਜਦ ਗੁਰਦੇਵ ਦੂਜੇ ਪਾਸੇ ਹੋ ਆਮਨ ਉੱਤੇ ਆ ਬਿਰਾਜੇ ਸਤਿ ਸ੍ਰੀ ਅਕਾਲ ਤਾਂ ਭਾਈ ਲਹਿਣ ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ। ਬਸ ਫਿਰ ਉਨ੍ਹਾਂ ਨੇ ਚਰਨੀ ਢਹਿਕੇ ਖਿਮਾ ਮੰਗੀ ਤੇ ਵਾਹ-ਪੁਰਖਾ ਤੇਗ ਨਾਉ ‘ਲਹਿਣਾ` ਹੈ ਜੇ ਤੂੰ ਲਹਿਣਾ ਹੈ ਅਸੀਂ ‘ਦੇਣਾ` ਹੈ। ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪਰਤਖ ਹਿੱਸੇ ਬਣਦੇ ਹਨ। ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ ਗੁਜ਼ਰਿਆ ਇਹ ਸੰਨ 1504 ਤੋਂ 1533 ਤੀਕ ਦਾ ਹੈ। ਦੂਜਾ ਹਿੱਸਾ ਉਹ ਹੈ ਜੋ ਆਪਦੀ ਗੁਰੂ ਭਗਤੀ ਵਿੱਚ ਗੁਜਰਿਆ ਸੰਨ 1532 ਤੋਂ 1534 ਤੀਕਦਾ ਹੈ। ਗੁਰੂ ਅੰਗਦ ਸਾਹਿਬ ਜੀ ਦੇ 62 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ। ਇਹੋ ਆਪ ਜੀ ਦੀ ਸੰਪੂਰਨ ਰਚਨਾ ਹੈ। ਜਿਸਦਾ ਆਕਾਰ ਬਹੁਤ ਥੋੜਾ ਹੈ। ਆਪ ਦੇ ਸਲੋਕ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਨ 1604 ਈ. ਵਿੱਚ ਸੰਪਦਨਾ ਕਰਨ ਤੋਂ ਪਹਿਲਾਂ ‘ਵਾਂਗ` ਦਾ ਰੂਪ ਕੇਵਲ ਪਉੜੀਆਂ ਦਾ ਹੀ ਸੀ ਅਤੇ ਇੱਕ ‘ਵਾਰ` ਦੀਆਂ ਸਾਰੀਆਂ ਪਾਉੜੀਆਂ ਇਕੋ ਮਹਲੇ ਜਾ ਕਰਤਾ ਦੀਆਂ ਰਚੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ‘ਵਾਰਾਂ` ਵਿੱਚ ਵੇਰਵਾ ਇਸ ਪ੍ਰਚਾਰ ਹੈ ਵਾਰ ਸ੍ਰੀ ਰਾਗ ਮਹਲਾ 2 (ਦੋ ਸਲੋਕ) ਵਾਰ ਮਾਝ ਮਹਲਾ 2 (ਬਾਰਾ ਸਲੋਕ) ਵਾਰ ਆਸਾ ਮਹਲਾ 2 (ਚੌਦਾਂ ਸਲੋਕ) ਵਾਰ ਸੋਰਨਿ ਮਹਲਾ 2 (ਇਕ ਸਲੋਕ) ਵਾਰ ਸੂਹੀ ਮਹਲਾ 2 (ਗਿਆਰਾ ਸਲੋਕ) ਵਾਰ ਰਾਮਕਲੀ ਮਹਲਾ 2 (ਸੱਤ ਸਲੋਕ) ਵਾਰ ਮਾਰੂ ਮਹਲਾ 2 (ਇਕ ਸਲੋਕ) ਵਾਰ ਸਾਰੰਗ ਮਹਲਾ 2 (ਨੌਂ ਸਲੋਕ) ਵਾਰ ਸਵਾਰ ਮਹਲਾ 2 (ਪੰਜ ਸਲੋਕ)3. ਵਾਰ ਆਸਾ ਮਹਲਾ 2ਜੇ ਸਉ ਚੰਦਾ ਉਗਵਰਿ ਸੂਰਜ ਚੜਹਿ ਹਜ਼ਾਰਾ॥ਏਤੇ ਚਾਨਣ ਹੌਦਿਆਂ ਗੁਰ ਬਿਨੁ ਘੋਰ ਅੰਧਾਰ॥2॥(ਗੁਰੂ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ। ਗੁਰੂ ਮਨੁੱਖ ਨੂੰ ਸੁਚੇਤ ਕਰਦਾ ਹੈ) ਪਰ ਗੁਰੂ ਤੋਂ ਬਿਨਾਂ ਮਨ ਵਿੱਚ ਅੰਧੇਰਾ ਹੀ ਰਹਿੰਦਾ ਹੈ ਭਾਵੇਂ ਸੈਂਕੜੇ ਚੰਦ ਅਤੇ ਹਜ਼ਾਰਾਂ ਸੂਰਜ ਚੜੇ ਹੋਣ।ਨਾਨਕ ਦੁਨੀਆ ਦੀਆਂ ਵਡਿਆਈਆਂ ਅਵੀ ਸੇਤੀ ਜਾਂਲਿ॥ਏਨੀ ਜਲੀਵੀਂ ਨਾਮ ਵਿਸਾਰਿਆ ਇੱਕ ਨ ਚਲੀਆ ਨਾਲਿ॥2॥ 🙏ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏 🙏❤ਵਾਹਿਗੁਰੂ ਜੀ ਕਾ ਖਾਲਸਾ❤🙏 🙏❤ਵਾਹਿਗੁਰੂ ਜੀ ਕੀ ਫਤਹਿ ❤🙏 ❤🙏❤🙏❤🙏❤🙏❤

ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।
By Vnita kasnia punjab.
ਨਾਨਕ ਕੁਲਿ ਨਿੰਮਲ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਆ॥
ਗੁਰੂ ਅਮਰਦਾਸ ਤਾਰਣ ਤਰਣ ਜਨਮ-ਜਨਮਪਾ ਸਰਣਿਤੁਅ॥
  ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜਨਮ ੩੦ ਵੈਸਾਖ 1504 ਈਸਵੀਂ ਨੂੰ ਭਾਈ ਫੇਰੂਮੱਲ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪਿੰਡ ‘ਮੱਤੇ ਦੀ ਸਰਾਂ` ਵਿਖੇ ਹੋਇਆ।
   ਆਪ ਜੀ ਦਾ ਪਹਿਲਾ ਨਾ ਭਾਈ ਲਹਿਣਾ ਸੀ। ਜਦ ਆਪ ਘੋੜੀ ਚੜ੍ਹਕੇ ਸਤਿਗੁਰਾ ਦੇ ਦਰਸ਼ਨਾ ਲਈ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆ ਪੁਰਖਾ ਮੈਂ ਵੀ ਉੱਧਰ ਹੀ ਜਾਣਾ ਹੈ। ਆਪਣੀ ਧਰਮਸ਼ਾਲਾ ਪੁੱਜ ਕੇ ਜਦ ਗੁਰਦੇਵ ਦੂਜੇ ਪਾਸੇ ਹੋ ਆਮਨ ਉੱਤੇ ਆ ਬਿਰਾਜੇ ਸਤਿ ਸ੍ਰੀ ਅਕਾਲ ਤਾਂ ਭਾਈ ਲਹਿਣ ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ। ਬਸ ਫਿਰ ਉਨ੍ਹਾਂ ਨੇ ਚਰਨੀ ਢਹਿਕੇ ਖਿਮਾ ਮੰਗੀ ਤੇ ਵਾਹ-ਪੁਰਖਾ ਤੇਗ ਨਾਉ ‘ਲਹਿਣਾ` ਹੈ ਜੇ ਤੂੰ ਲਹਿਣਾ ਹੈ ਅਸੀਂ ‘ਦੇਣਾ` ਹੈ। ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪਰਤਖ ਹਿੱਸੇ ਬਣਦੇ ਹਨ। ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ ਗੁਜ਼ਰਿਆ ਇਹ ਸੰਨ 1504 ਤੋਂ 1533 ਤੀਕ ਦਾ ਹੈ। ਦੂਜਾ ਹਿੱਸਾ ਉਹ ਹੈ ਜੋ ਆਪਦੀ ਗੁਰੂ ਭਗਤੀ ਵਿੱਚ ਗੁਜਰਿਆ ਸੰਨ 1532 ਤੋਂ 1534 ਤੀਕਦਾ ਹੈ।
     ਗੁਰੂ ਅੰਗਦ ਸਾਹਿਬ ਜੀ ਦੇ 62 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ। ਇਹੋ ਆਪ ਜੀ ਦੀ ਸੰਪੂਰਨ ਰਚਨਾ ਹੈ। ਜਿਸਦਾ ਆਕਾਰ ਬਹੁਤ ਥੋੜਾ ਹੈ। ਆਪ ਦੇ ਸਲੋਕ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਨ 1604 ਈ. ਵਿੱਚ ਸੰਪਦਨਾ ਕਰਨ ਤੋਂ ਪਹਿਲਾਂ ‘ਵਾਂਗ` ਦਾ ਰੂਪ ਕੇਵਲ ਪਉੜੀਆਂ ਦਾ ਹੀ ਸੀ ਅਤੇ ਇੱਕ ‘ਵਾਰ` ਦੀਆਂ ਸਾਰੀਆਂ ਪਾਉੜੀਆਂ ਇਕੋ ਮਹਲੇ ਜਾ ਕਰਤਾ ਦੀਆਂ ਰਚੀਆਂ ਸਨ।
 
     ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ‘ਵਾਰਾਂ` ਵਿੱਚ ਵੇਰਵਾ ਇਸ ਪ੍ਰਚਾਰ ਹੈ ਵਾਰ ਸ੍ਰੀ ਰਾਗ ਮਹਲਾ 2 (ਦੋ ਸਲੋਕ) ਵਾਰ ਮਾਝ ਮਹਲਾ 2 (ਬਾਰਾ ਸਲੋਕ) ਵਾਰ ਆਸਾ ਮਹਲਾ 2 (ਚੌਦਾਂ ਸਲੋਕ) ਵਾਰ ਸੋਰਨਿ ਮਹਲਾ 2 (ਇਕ ਸਲੋਕ) ਵਾਰ ਸੂਹੀ ਮਹਲਾ 2 (ਗਿਆਰਾ ਸਲੋਕ) ਵਾਰ ਰਾਮਕਲੀ ਮਹਲਾ 2 (ਸੱਤ ਸਲੋਕ) ਵਾਰ ਮਾਰੂ ਮਹਲਾ 2 (ਇਕ ਸਲੋਕ) ਵਾਰ ਸਾਰੰਗ ਮਹਲਾ 2 (ਨੌਂ ਸਲੋਕ) ਵਾਰ ਸਵਾਰ ਮਹਲਾ 2 (ਪੰਜ ਸਲੋਕ)

3. ਵਾਰ ਆਸਾ ਮਹਲਾ 2

ਜੇ ਸਉ ਚੰਦਾ ਉਗਵਰਿ ਸੂਰਜ ਚੜਹਿ ਹਜ਼ਾਰਾ॥
ਏਤੇ ਚਾਨਣ ਹੌਦਿਆਂ ਗੁਰ ਬਿਨੁ ਘੋਰ ਅੰਧਾਰ॥2॥
(ਗੁਰੂ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ। ਗੁਰੂ ਮਨੁੱਖ ਨੂੰ ਸੁਚੇਤ ਕਰਦਾ ਹੈ) ਪਰ ਗੁਰੂ ਤੋਂ ਬਿਨਾਂ ਮਨ ਵਿੱਚ ਅੰਧੇਰਾ ਹੀ ਰਹਿੰਦਾ ਹੈ ਭਾਵੇਂ ਸੈਂਕੜੇ ਚੰਦ ਅਤੇ ਹਜ਼ਾਰਾਂ ਸੂਰਜ ਚੜੇ ਹੋਣ।
ਨਾਨਕ ਦੁਨੀਆ ਦੀਆਂ ਵਡਿਆਈਆਂ ਅਵੀ ਸੇਤੀ ਜਾਂਲਿ॥
ਏਨੀ ਜਲੀਵੀਂ ਨਾਮ ਵਿਸਾਰਿਆ ਇੱਕ ਨ ਚਲੀਆ ਨਾਲਿ॥2॥
       🙏ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏
         🙏❤ਵਾਹਿਗੁਰੂ ਜੀ ਕਾ ਖਾਲਸਾ❤🙏
         🙏❤ਵਾਹਿਗੁਰੂ ਜੀ ਕੀ ਫਤਹਿ ❤🙏
           ❤🙏❤🙏❤🙏❤🙏❤

टिप्पणियाँ

इस ब्लॉग से लोकप्रिय पोस्ट

🚩🪴वाहे गुरु 🪴🚩ਦੌਲਤਾਂ ਦਾਈ ਆਓ ਗੁਰਮੁੱਖ ਪਿਆਰਿਓ ਅੱਜ ਸਿੱਖ ਇਤਿਹਾਸ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਇੱਕ ਹੋਰ ਸਿੱਖ ਬੀਬੀ ਦਾਈ ਦੌਲਤਾਂ ਦੇ ਜੀਵਨ ਤੇ ਪ੍ਰਾਪਤੀਆਂ ਦੇ ਪੰਨੇ ਫਰੋਲੀਏ। By smajsevi Vnita kasnia punjab ਇਹਨਾਂ ਬੀਬੀਆਂ ਦੇ ਜੀਵਨ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ।ਦਾਈ ਦੌਲਤਾਂ ਦੇ ਪਿਤਾ ਜੀ ਦਾ ਨਾਮ ਇਕਬਾਲ ਖਾਨ ਸੀ , ਦੌਲਤਾਂ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਅਣਗਿਣਤ ਬੱਚਿਆਂ ਨੂੰ ਜਨਮ ਦਿਵਾਇਆ ਹੋਵੇਗਾ। ਅਤੇ ਅੱਜ ਤੱਕ ਅਣਗਿਣਤ ਦਾਈਆਂ ਆਪਣੇ ਇਸ ਕਾਰਜ ਨੂੰ ਕਰਦਿਆਂ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਈਆਂ ਹੋਣਗੀਆਂ। ਪ੍ਰੰਤੂ ਸਿੱਖ ਇਤਿਹਾਸ ਦੇ ਬੇਸ਼ਕੀਮਤੀ ਪੰਨਿਆਂ ਤੇ ਕੇਵਲ ਦਾਈ ਦੌਲਤਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਰਹਿੰਦੀ ਦੁਨੀਆਂ ਤੱਕ ਪੁੰਨਿਆ ਦੇ ਚੰਨ ਦੀ ਨਿਆਈਂ ਚਮਕਦਾ ਰਹੇਗਾ।ਦਾਈ ਦੌਲਤਾਂ ਦੇ ਮੁਕੱਦਰ ਦੇ ਸਿਤਾਰੇ ਉਦੋਂ ਜਾਗੇ, ਜਿਸ ਦਿਨ ਆਪ ਕਰਤਾਰ ਨੇ ਪਿਤਾ ਕਾਲੂ ਜੀਆਂ ਅਤੇ ਮਾਤਾ ਤ੍ਰਿਪਤਾ ਜੀਆਂ ਦੇ ਗ੍ਰਹਿ ਵਿੱਚ ਪੁੱਤਰ ਰੂਪ ਵਿੱਚ ਆਉਣਾ ਕੀਤਾ। ਕਤੱਕ ਦੀ ਪੂਰਨਮਾਸ਼ੀ ਵਾਲੀ ਸੋਹਣੀ ਰਾਤ ਨੂੰ ਕੁਝ ਇਤਿਹਾਸਕਾਰ ਵੈਸਾਖ ਵਿੱਚ ਦਸਦੇ ਹਨ ਜਦ ਆਪ ਨਿਰੰਕਾਰ ਨੇ ਸੰਸਾਰ ਨੂੰ ਤਾਰਨ ਹਿਤ ਮਾਤਾ ਤ੍ਰਿਪਤਾ ਜੀਆਂ ਦੀ ਪਾਵਨ ਕੁੱਖ ਤੋਂ ਜਨਮ ਲਿਆ ਤਾਂ ਸਾਰੇ ਜਗਤ ਨੂੰ ਰੁਸ਼ਨਾਉਣ ਵਾਲੀ ਕਰਤਾਰ ਦੇ ਪਰਗਟ ਹੋਣ ਦੀ ਗਵਾਹੀ ਭਰਦੀ ਜਗਤ ਨੂੰ ਰੁਸ਼ਨਾਉਣ ਵਾਲੀ ਪਹਿਲੀ ਕਿਰਨ ਦਾਈ ਦੌਲਤਾਂ ਨੂੰ ਨਸੀਬ ਹੋਈ। ਉਹ ਭਾਗਾਂ ਭਰੇ ਹੱਥ ਵੀ ਦਈ ਦੌਲਤਾਂ ਦੇ ਹੀ ਸਨ ਜਿਹਨਾਂ ਨੇ ਨਿਰੰਕਾਰ ਪਹਿਲੀ ਵਾਰ ਛੂਹਿਆ। ਜਿਹਨਾਂ ਦੀ ਪਹਿਲੀ ਛੋਹ ਅਤੇ ਪਹਿਲੇ ਦੀਦਾਰ ਪਾਕੇ ਦਈ ਦੌਲਤਾਂ ਸੰਸਾਰ ਦੀ ਸੱਚੀ ਸੁੱਚੀ ਦੌਲਤ ਨਾਲ ਸਦਾ ਚਿਰ ਲਈ ਤ੍ਰਿਪਤ ਹੋ ਗਈ। ਮਾਈ ਦੌਲਤਾਂ ਜੀ ਜਿੰਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਸਨ । ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਮੁਖੜੇ ' ਤੇ ਇਲਾਹੀ ਜਲੌਅ ਵੇਖਣ ਅਤੇ ਆਪ ਨੂੰ ਆਪਣੀ ਗੋਦ ਵਿਚ ਲੈਣ ਦਾ ਮਾਣ ਮੁਸਲਮਾਨ ਦਾਈ ਮਾਈ ਦੌਲਤਾਂ ਨੂੰ ਪ੍ਰਾਪਤ ਹੋਇਆ । ਰਾਇ ਭੋਏ ਦੀ ਤਲਵੰਡੀ ' ਤੇ ਜਦ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਵੇਲੇ ਭਲੇ ਨਸੀਬਾਂ ਵਾਲੀ ਦਾਈ ਮਾਈ ਦੌਲਤਾਂ ਦੇ ਅਨੁਭਵੀ ਗਿਆਨ ਚੋਂ ਨਿਕਲੀ ਗੱਲ ਸੱਚੀ ਹੋਈ ਇਹ ਬਾਲਕ ( ਨਾਨਕ ) ਆਮ ਨਹੀਂ ਹੈ , ਕੋਈ ਰੱਬੀ ਨੂਰ ਹੈ । ਕਿਉਂਕਿ ਦਾਈ ਦੌਲਤਾਂ ਨੇ ਆਪਣੀ ਜਿੰਦਗੀ ਵਿੱਚ ਬਹੁਤ ਬੱਚਿਆਂ ਨੂੰ ਜਨਮ ਦਵਾਇਆ ਪਰ ਇਹ ਇਲਾਹੀ ਨੂਰ ਪਹਿਲੀ ਵਾਰ ਦੇਖਿਆ ਸੀ । ਮਾਈ ਦੌਲਤਾਂ ਰਿਸ਼ਤੇ ਚੋਂ ਭਾਈ ਮਰਦਾਨੇ ਦੇ ਤਾਏ ਦੀ ਧੀ ਲਗਦੀ ਸੀ ।ਮਾਈਂ ਦੌਲਤਾਂ ਕਿਸ ਨਾਲ ਵਿਆਹੇ ਸੀ ਤੇ ਉਹਨਾਂ ਦੇ ਕਿਨੇ ਬੱਚੇ ਸਨ ਜਾ ਹੋਰ ਅਜੇ ਖੌਜ ਨਹੀਂ ਕੀਤੀ ਗਈ । ਮਰਦਾਨਾਂ ਜੀ ਦੇ ਪਿਤਾ ਜੀ ਮੀਰ ਬਾਦਰੇ ਉਰਫ ਬਦਰੂ ਜੀ ਸਨ ਮਰਦਾਨੇ ਦੀ ਮਾਤਾ ਬੀਬੀ ਲੱਖੋ ਜੀ ਸਨ । ਦਾਈ ਦੌਲਤਾਂ ਦੇ ਪਿਤਾ ਜੀ ਇਕਬਾਲ ਖਾਂਨ ਤੇ ਭਾਈ ਮਰਦਾਨਾ ਜੀ ਦੇ ਪਿਤਾ ਜੀ ਮੀਰ ਬਾਦਰੇ ਉਰਫ ਬਦਰੂ ਜੀ ਦੋਵੇ ਭਰਾ ਸਨ। ਇਕਬਾਲ ਖਾਨ , ਬਦਰੂ ਜੀ ਤੋ ਉਮਰ ਵਿੱਚ ਵੱਡੇ ਸਨ । ਮਾਈ ਦੌਲਤਾਂ ਬਾਲਕ ਨਾਨਕ ਨੂੰ ਖਿਡਾਉਣ ਨਹਾਉਣ - ਧੁਆਉਣ ਅਥਵਾ ਮਾਲਸ਼ ਵਗੈਰਾ ਕਰਨ ਦਾ ਕਾਰਜ ਵੀ ਕਰਦੀ ਰਹੀ ਸੀ । ਸਿੱਖ ਇਤਿਹਾਸ ਵਿੱਚ ਦੌਲਤਾਂ ਦਾਈ ਦਾ ਨਾਂ ਹਮੇਸ਼ਾਂ ਅਮਰ ਰਹੇਗਾ ਕਿਉਂਕਿ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਮ ਦਿਵਾਇਆ , ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਮੁਖੜੇ ' ਤੇ ਇਲਾਹੀ ਜਲੌਅ ਵੇਖਣ ਅਤੇ ਆਪ ਨੂੰ ਆਪਣੀ ਗੋਦ ਵਿਚ ਲੈਣ ਦਾ ਮਾਣ ਪ੍ਰਾਪਤ ਹੋਇਆ ।ਇਕ ਵਾਰ ਗੁਰੂ ਸਾਹਿਬ ਜੀ ਈਦ ਵਾਲੇ ਦਿਨ ਮਾਈ ਦੌਲਤਾਂ ਕੋਲ਼ ਜਾ ਪਹੁੰਚੇ ਅਤੇ ਮਿੱਠੀਆਂ ਸੇਵੀਆਂ ਖਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਮਾਈ ਕਹਿਣ ਲੱਗੀ, " ਤੁਸੀਂ ਉੱਚ ਜਾਤੀ ਦੇ ਹੋ ਤੇ, ਮੈਂ ਗਰੀਬ ਮੀਰ ਆਲਮ, ਇਸ ਲਈ ਇਹ ਖਾਣਾ ਤੁਹਾਡੇ ਲਈ ਨਹੀਂ ਹੈ...।" ਗੁਰੂ ਜੀ ਨੇ ਇਕ ਨਾ ਮੰਨੀ। ਕਿਹਾ ਸਾਰੇ ਜੀਵ ਉਸ ਅਕਾਲ ਪੁਰਖ ਦੇ ਬਣਾਏ ਹੋਏ ਹਨ ਸਭ ਬਰਾਬਰ ਹਨ। ਮਾਈ ਦੌਲਤਾਂ ਦੇ ਸਵਾਲਾਂ ਨੂੰ ਤਰਕਵਾਦੀ ਜਵਾਬਾਂ ਨਾਲ ਮਨਾ ਲਿਆ ਤੇ ਮਾਈ ਦੌਲਤਾਂ ਤੋਂ ਸੇਵੀਆਂ ਲੈ ਕੇ ਖਾਣ ਲੱਗੇ। ਉਦੋਂ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 6 ਸਾਲ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਰੁਤਬਾ ਦੇਣ ਵਾਲ਼ੀਆਂ ਤਿੰਨ ਸਖ਼ਸ਼ੀਅਤਾਂ ਵਿਚੋਂ ਇਕ ਸਖ਼ਸ਼ੀਅਤ ਮਾਈ ਦੌਲਤਾਂ ਸੀ, ਦੂਸਰੀ ਬੇਬੇ ਨਾਨਕੀ ਜੀ, ਤੀਸਰੇ ਰਾਏ ਬੁਲਾਰ ਜੀ ਜਿਹਨਾ ਨੂੰ ਸਿੱਖ ਜਗਤ ਵਿਚ ਬੜੇ ਅਦਬ ਸਤਿਕਾਰ ਨਾਲ਼ ਯਾਦ ਕੀਤਾ ਜਾਂਦਾ ਹੈ। ਮਾਈਂ ਦੌਲਤਾਂ ਸਾਰੀ ਉਮਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਧਿਆਨ ਵਿੱਚ ਟਿਕਾਇਆ ਤੇ ਗੁਰੂ ਨਾਨਕ , ਗੁਰੂ ਨਾਨਕ ਕਰਦੀ ਅਖੀਰ ਗੁਰੂ ਨਾਨਕ ਜੀ ਵਿੱਚ ਹੀ ਅਭੇਦ ਹੋ ਗਈ ।ਦਾਸ,

🚩🪴वाहे गुरु🪴🚩 ਦੌਲਤਾਂ ਦਾਈ ਆਓ ਗੁਰਮੁੱਖ ਪਿਆਰਿਓ ਅੱਜ ਸਿੱਖ ਇਤਿਹਾਸ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਇੱਕ ਹੋਰ ਸਿੱਖ ਬੀਬੀ ਦਾਈ ਦੌਲਤਾਂ ਦੇ ਜੀਵਨ ਤੇ ਪ੍ਰਾਪਤੀਆਂ ਦੇ ਪੰਨੇ ਫਰੋਲੀਏ। ਇਹਨਾਂ ਬੀਬੀਆਂ ਦੇ ਜੀਵਨ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ। By Smajsevi Vnita kasnia punjab ਦਾਈ ਦੌਲਤਾਂ ਦੇ ਪਿਤਾ ਜੀ ਦਾ ਨਾਮ ਇਕਬਾਲ ਖਾਨ ਸੀ , ਦੌਲਤਾਂ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਅਣਗਿਣਤ ਬੱਚਿਆਂ ਨੂੰ ਜਨਮ ਦਿਵਾਇਆ ਹੋਵੇਗਾ। ਅਤੇ ਅੱਜ ਤੱਕ ਅਣਗਿਣਤ ਦਾਈਆਂ ਆਪਣੇ ਇਸ ਕਾਰਜ ਨੂੰ ਕਰਦਿਆਂ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਈਆਂ ਹੋਣਗੀਆਂ। ਪ੍ਰੰਤੂ ਸਿੱਖ ਇਤਿਹਾਸ ਦੇ ਬੇਸ਼ਕੀਮਤੀ ਪੰਨਿਆਂ ਤੇ ਕੇਵਲ ਦਾਈ ਦੌਲਤਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਰਹਿੰਦੀ ਦੁਨੀਆਂ ਤੱਕ ਪੁੰਨਿਆ ਦੇ ਚੰਨ ਦੀ ਨਿਆਈਂ ਚਮਕਦਾ ਰਹੇਗਾ। ਦਾਈ ਦੌਲਤਾਂ ਦੇ ਮੁਕੱਦਰ ਦੇ ਸਿਤਾਰੇ ਉਦੋਂ ਜਾਗੇ, ਜਿਸ ਦਿਨ ਆਪ ਕਰਤਾਰ ਨੇ ਪਿਤਾ ਕਾਲੂ ਜੀਆਂ ਅਤੇ ਮਾਤਾ ਤ੍ਰਿਪਤਾ ਜੀਆਂ ਦੇ ਗ੍ਰਹਿ ਵਿੱਚ ਪੁੱਤਰ ਰੂਪ ਵਿੱਚ ਆਉਣਾ ਕੀਤਾ। ਕਤੱਕ ਦੀ ਪੂਰਨਮਾਸ਼ੀ ਵਾਲੀ ਸੋਹਣੀ ਰਾਤ ਨੂੰ ਕੁਝ ਇਤਿਹਾਸਕਾਰ ਵੈਸਾਖ ਵਿੱਚ ਦਸਦੇ ਹਨ ਜਦ ਆਪ ਨਿਰੰਕਾਰ ਨੇ ਸੰਸਾਰ ਨੂੰ ਤਾਰਨ ਹਿਤ ਮਾਤਾ ਤ੍ਰਿਪਤਾ ਜੀਆਂ ਦੀ ਪਾਵਨ ਕੁੱਖ ਤੋਂ ਜਨਮ ਲਿਆ ਤਾਂ ਸਾਰੇ ਜਗਤ ਨੂੰ ਰੁਸ਼ਨਾਉਣ ਵਾਲੀ ਕਰਤਾਰ ਦੇ ਪਰਗਟ ਹੋਣ ਦੀ ਗਵਾਹੀ ਭਰਦੀ ਜਗਤ ਨੂੰ ਰੁਸ਼ਨਾਉਣ ਵਾਲੀ ਪਹਿਲੀ ਕਿਰਨ ਦਾਈ ਦੌਲਤਾਂ ਨੂੰ ਨਸੀ...