सीधे मुख्य सामग्री पर जाएं

https://fb.watch/cVUQimoO2G/

https://fb.watch/cVUQimoO2G/

टिप्पणियाँ

इस ब्लॉग से लोकप्रिय पोस्ट

ਮਾਤਾ ਭਾਗ ਭਰੀ ਜੀ ਸ੍ਰੀ ਨਗਰ ,By Smajsevi Vnita Kasnia Punjab ਮਾਈ ਭਾਗ ਭਰੀ ਸ੍ਰੀ ਨਗਰ ਦੀ ਰਹਿਣ ਵਾਲੀ । ਇਸ ਦਾ ਲੜਕਾ ਭਾਈ ਸੇਵਾ ਦਾਸ ਕਟੜ ਬ੍ਰਾਹਮਣ ਗੁਰੂ ਦਾ ਸਿੱਖ ਬਣ ਗਿਆ । ਮਾਈ ਭਾਗ ਭਰੀ ਬਹੁਤ ਬਿਰਧ ਸੀ ਅੱਖਾਂ ਦੀ ਨਿਗਾਹ ਚਲੀ ਗਈ ਸੀ । ਇਸ ਨੇ ਆਪਣੇ ਪੁੱਤਰ ਪਾਸੋਂ ਸੁਣਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਿਹੜਾ ਸੱਚੇ ਦਿਲੋਂ ਯਾਦ ਕਰੇ ਅਤੇ ਉਨ੍ਹਾਂ ਤੇ ਪ੍ਰੇਮ ਤੇ ਸ਼ਰਧਾ ਰੱਖੇ ਤਾਂ ਉਹ ਆਪ ਕੇ ਘਰ ਦਰਸ਼ਨ ਦੇਂਦੇ ਹਨ । ਮਾਈ ਜੀ ਇਹ ਗੱਲ ਸੁਣ ਇਕ ਗਰਮ ਚੋਲਾ ਤਿਆਰ ਕਰ ਗੁਰੂ ਜੀ ਨੂੰ ਯਾਦ ਕਰਨ ਲੱਗੀ । ਗੁਰੂ ਜੀ ਦੇ ਦਿਲ ਦੇ ਪ੍ਰੇਮ ਦੀਆਂ ਤਾਰਾਂ ਖੜਕੀਆਂ ਮਾਈ ਤੋਂ ਚੋਲਾ ਆਣ ਮੰਗਿਆ ਤੇ ਨਾਲ ਹੀ ਉਸ ਕਈਆਂ ਵਰਿਆਂ ਦੀ ਜਾ ਚੁੱਕੀ ਨਜ਼ਰ ਵਾਪਸ ਪਰਤ ਆਈ । ਮਾਈ ਦੇ ਪ੍ਰੇਮ ਨੇ ਗੁਰੂ ਜੀ ਨੂੰ ਸੱਦ ਲਿਆ । ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਤਿਬਤ ਪ੍ਰਚਾਰ ਲਈ ਗਏ ਤਾਂ ਆਪ ਕਸ਼ਮੀਰ ਦੀ ਵਾਦੀ ਪ੍ਰਚਾਰ ਕੀਤਾ । ਹੁਣ ਇਹ ਦੂਜੇ ਗੁਰੂ ਜੀ ਸਨ ਜਿਨ੍ਹਾਂ ਨੇ ਇਸ ਪਾਸੇ ਪਰਚਾਰ ਯਾਤਰਾ ਆਰੰਭ ਕੀਤੀ । ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਵੀ ਕਸ਼ਮੀਰ ਤੱਕ ਮੰਜੀਆਂ ਸਥਾਪਤ ਕਰਕੇ ਪ੍ਰਚਾਰ ਕੀਤਾ ਸੀ । ਗੁਰੂ ਅਰਜਨ ਦੇਵ ਜੀ ਦੇ ਵੇਲੇ ਦੋ ਕਟੜ ਬ੍ਰਾਹਮਣ ਘਰੋਂ ਬਨਾਰਸ ਵਿਦਿਆ ਹਾਸਲ ਕਰਨ ਲਈ ਤੁਰੇ ਤਾਂ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਆ ਦਰਸ਼ਨ ਕੀਤੇ । ਏਥੇ ਇਨ੍ਹਾਂ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਤਾਂ ਇਨ੍ਹਾਂ ਦੀ ਨਿਸ਼ਾ ਹੋ ਗਈ । ਏਨੇ ਪ੍ਰਭਾਵਤ ਹੋਏ ਕਿ ਬਨਾਰਸ ਜਾਣ ਦਾ ਵਿਚਾਰ ਛੱਡ ਸਿੱਖੀ ਧਾਰਨ ਕਰ ਲਈ । ਇਸੇ ਤਰ੍ਹਾਂ ਇਕ ਕਟੂ ਸ਼ਾਹ ਨਾਮੀ ਮੁਸਲਮਾਨ ਤੋਂ ਸਿੱਖ ਬਣਿਆ ਸੀ । ਤਿਨ੍ਹਾਂ ਨੇ ਪ੍ਰਚਾਰ ਦੁਆਰਾ ਕਸ਼ਮੀਰ ਵਿਚ ਸਿੱਖੀ ਨੂੰ ਪ੍ਰਫੁੱਲਤ ਰਖਿਆ ਇਥੇ ਇਕ ਮਾਈ ਭਾਗ ਭਰੀ ਭਾਈ ਸੇਵਾ ਦਾਸ ਦੀ ਮਾਤਾ ਦੇ ਪਿਆਰ ਸਦਕਾ ਗੁਰੂ ਜੀ ਕਸ਼ਮੀਰ ਵਲ ਖਿਚੇ ਗਏ । ਗੁਰੂ ਜੀ ਲਾਹੌਰ ਤੋਂ ਸੰਗਤਾਂ ਨੂੰ ਤਾਰਦੇ ਸਿਆਲਕੋਟ ਪੁੱਜੇ । ਇਹ ਪੁਰਾਣਾ ਵਿਦਵਾਨਾਂ ਦਾ ਸ਼ਹਿਰ ਕਰਕੇ ਪ੍ਰਸਿੱਧ ਸੀ । ਇਥੇ ਵਿਦਵਾਨ , ਔਲੀਏ , ਫ਼ਕੀਰ ਤੇ ਸੰਤ ਉਚੇਚਾ ਮੌਲਵੀ ਅਬਦੁੱਲ ਹਕੀਮ ਆਦਿ ਆਪ ਨੂੰ ਮਿਲੇ । ਬੜੀਆਂ ਵਿਚਾਰ ਗੋਸ਼ਟੀਆਂ ਹੋਈਆਂ । ਚਾਪਰਨਲਾ ’ ਪਿੰਡ ਦੇ ਲਾਗੇ ਗੁਰੂ ਜੀ ਨੂੰ ਇਕ ਬਾਹਮਣ ਅਚਾਨਕ ਮਿਲ ਪਿਆ ਤਾਂ ਗੁਰੂ ਜੀ ਨੇ ਉਸ ਨੂੰ ਪੁਛਿਆਂ ਕਿ “ ਏਥੇ ਕਿਥੇ ਪੀਣ ਤੇ ਇਸ਼ਨਾਨ ਕਰਨ ਲਈ ਪਾਣੀ ਮਿਲੇਗਾ ? " ਬ੍ਰਾਹਮਣ ਬੜੀ ਬੇਰੁੱਖੀ ਤੇ ਹੈਂਕੜ ਵਿਚ ਕਿਹਾ , “ ਏਥੋਂ ਪੱਥਰਾਂ ਚੋਂ ਕਿਥੋਂ ਪਾਣੀ ਲਭਦੇ ਹੋ ? ਗੁਰੂ ਜੀ ਉਨ੍ਹਾਂ ਪੱਥਰਾਂ ਵਿੱਚ ਨੇਜਾ ਖੋਭਿਆ ਤਾਂ ਪਾਣੀ ਦਾ ਫਵਾਰਾ ਚਲ ਪਿਆ । ਬਾਹਮਣ ਫਵਾਰਾ ਫੁਟਿਆ ਵੇਖ ਸ਼ਰਮਿੰਦਾ ਜਿਹਾ ਹੋ ਗਿਆ ਅਤੇ ਗੁਰੂ ਜੀ ਪਾਸੋਂ ਮਾਫੀ ਮੰਗੀ ਤੇ ਕਿਹਾ ਕਿ “ ਮਹਾਰਾਜ ਤੁਹਾਡੀ ਮਹਾਨਤਾ ਨੂੰ ਮੈਂ ਪਛਾਣ ਨਹੀਂ ਸਕਿਆ । ਮੈਨੂੰ ਖਿਮਾ ਬਖਸ਼ੋ । ” ਇਸ ਫਵਾਰੇ ਤੋਂ ਇਕ ਬੜਾ ਸੁੰਦਰ ਸਰੋਵਰ ਬਣਾਇਆ ਗਿਆ ਹੈ । ਜਿਸ ਨੂੰ ਗੁਰੂ ਸਰ ਕਹਿੰਦੇ ਹਨ ।ਮਾਈ ਭਾਗ ਭਰੀ ਭਾਈ ਸੇਵਾ ਦਾਸ ਦੀ ਬਿਰਧ ਮਾਤਾ ਅੱਖਾਂ ਤੋਂ ਅੰਨੀ ਹੋ ਚੁੱਕੀ ਸੀ । ਜਦੋਂ ਘਰ ਗੁਰੂ ਜੀ ਦੀਆਂ ਗੱਲਾਂ ਕਰਦਿਆਂ ਨੂੰ ਸੁਣਦੀ ਤਾਂ ਉਸ ਦਾ ਜੀ ਵੀ ਗੁਰੂ ਜੀ ਦਰਸ਼ਨ ਕਰਨ ਨੂੰ ਦਿਲ ਕਰਦਾ ਪਰ ਉਨ੍ਹਾਂ ਦਿਨ੍ਹਾਂ ਵਿਚ ਨਾ ਕੋਈ ਸਿੱਧਾ ਰਾਹ ਨਾ ਕੋਈ ਗੱਡੀ ਮੋਟਰ ਹੁੰਦੀ ਸੀ ਤਗੜੇ ਪੁਰਸ਼ ਗੁਰੂ ਜੀ ਦੇ ਦਰਸ਼ਨ ਮੇਲੇ ਕਰ ਆਇਆ ਕਰਦੇ ਸਨ । ਇਕ ਦਿਨ ਭਾਈ ਮਾਧੋ ਜੀ ਵੀ ਇਨ੍ਹਾਂ ਦੇ ਘਰ ਆਏ ਹੋਏ ਸਨ । ਗੱਲਾਂ ਕਰ ਰਹੇ ਸਨ ਕਿ ਗੁਰੂ ਹਰਿਗੋਬਿੰਦ ਸਾਹਿਬ ਪਿਆਰ ਤੇ ਸ਼ਰਧਾ ਦੀ ਬੜੀ ਕਦਰ ਕਰਦੇ ਜਿਹੜਾ ਸਿੱਖ ਜਾਂ ਕੋਈ ਸੱਚੇ ਹਿਰਦੇ ਨਾਲ ਯਾਦ ਕਰਦੈ ਉਸ ਨੂੰ ਆ ਦਰਸ਼ਨ ਦੇਂਦੇ ਹਨ । ਇਨ੍ਹਾਂ ਦੀਆਂ ਆਪਸੀ ਗੱਲਾਂ ਸੁਣ ਮਾਈ ਭਾਗ ਨੇ ਵੀ ਸੋਚਿਆ ਮੈਂ ਵੀ ਗੁਰੂ ਜੀ ਨੂੰ ਸੱਚੇ ਦਿਲ ਨਾਲ ਯਾਦ ਕਰਾਂ ਤਾਂ ਉਹ ਜਰੂਰ ਆਉਣਗੇ । ਇਹ ਸੋਚ ਉਸ ਨੇ ਚੰਗੀ ਉਨ ਮੰਗਾਈ ਧੋ ਕੇ ਸਾਫ ਕਰ ਬਰੀਕ ਕੱਤੀ । ਫਿਰ ਦੋਹਰੀ ਕੀਤੀ ਤੇ ਕੱਤੀ । ਇਸ ਤਰਾਂ ਕਰਦਿਆਂ ਹਰ ਸਮੇਂ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ।ਹੌਲੀ - ਹੌਲੀ ਸਲਾਈਆਂ ਨਾਲ ਉਣਨਾਂ ਸ਼ੁਰੂ ਕੀਤਾ । ਰੋਜ਼ ਉਣਦਿਆਂ ਵੀ ਗੁਰੂ ਜੀ ਵਲ ਧਿਆਨ ਕਰਕੇ ਸੋਚਾਂ ਵਿੱਚ ਡੁੱਬ ਕਹਿਣਾ । “ ਮੈਂ ਅੰਨੀ ਦੇ ਭਾਗ ਕਿਥੋਂ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ । ਜੇ ਉਹ ਆ ਵੀ ਗਏ ਮੈਥੋਂ ਬਦ ਕਿਸਮਤ ਪਾਸੋਂ ਕਿਹੜਾ ਉਨ੍ਹਾਂ ਦਾ ਚਿਹਰਾ ਵੇਖਿਆ ਜਾਣਾ ਹੈ । ਇਸ ਤਰ੍ਹਾਂ ਰੋਜ਼ ਕਰਦਿਆਂ ਉਸ ਇੱਕ ਸੁੰਦਰ ਗਰਮ ਚੋਲਾ ਸੀਤਾ - ਧੋਤਾ ਤੇ ਜੋੜ ਦੇ ਸੰਦੂਕ ਵਿਚ ਰੱਖ ਲਿਆ ਕਿ ਪਤਾ ਨਹੀਂ ਉਨ੍ਹਾਂ ਕਦੋਂ ਆਉਣਾ ਹੈ । ਇਕ ਦਿਨ ਭਾਈ ਸੇਵਾ ਦਾਸ ਨੇ ਕਿਹਾ ਕਿ ਗੁਰੂ ਜੀ ਪੰਜਾਬ ਤੋਂ ਕਸ਼ਮੀਰ ਵੱਲ ਚੱਲ ਪਏ ਹਨ । ਮਾਤਾ ਖੁਸ਼ੀ ਵਿਚ ਉਛਲੀ ਚੋਲਾ ਸੰਦੂਕ ਵਿਚ ਕੱਢ ਪੁੱਤਰ ਨੂੰ ਦਿਖਾਉਂਦੀ ਹੈ । ਉਹ ਵੇਖ ਬਹੁਤ ਖੁਸ਼ ਹੋਇਆ ।ਹੁਣ ਮਾਤਾ ਨੇ ਸਵੇਰੇ ਹੀ ਚੋਲਾ ਸੰਦੂਕ ਵਿੱਚੋਂ ਕੱਢ ਲਾਗੇ ਰੱਖ ਬੈਠ ਜਾਣਾ । ਰਾਤ ਫਿਰ ਸਾਂਭ ਕੇ ਸੰਦੂਕ ਵਿੱਚ ਰਖ ਦੇਣਾ । ਕਈ ਦਿਨ ਇਸ ਤਰ੍ਹਾਂ ਲੰਘ ਗਏ । ਇਕ ਦਿਨ ਚੋਲਾ ਕੱਢ ਕੇ ਹੰਝੂਆਂ ਦੀ ਝੜੀ ਲਾ ਦਿੱਤੀ । ਗੁਰੂ ਜੀ ਦੀ ਉਡੀਕ ਵਿਚ ਭਾਵੁਕ ਹੋ ਕੇ ਬੋਲਣ ਲੱਗੀ , “ ਮੈਂ ਪਤਾ ਨਹੀਂ ਕਿਹੋ ਜਿਹੀ ਪਾਪਣ ਹਾਂ ਜਿਹੜੇ ਗੁਰੂ ਜੀ ਅਜੇ ਨਹੀਂ ਬਹੁੜੇ ਖਬਰੇ ਮੇਰੇ ਸ਼ਰਧਾ ਤੇ ਪ੍ਰੇਮ ਵਿਚ ਕੋਈ ਘਾਟ ਹੈ ਜਿਹੜੇ ਗੁਰੂ ਜੀ ਮੈਨੂੰ ਅੰਨੀ ਨੂੰ ਦੇਖਣਾ ਪਸੰਦ ਨਹੀਂ ਕਰਦੇ ਜੇ ਗੁਰੂ ਜੀ ਆ ਵੀ ਗਏ , ਮੈਂ ਅੰਨੀ ਕਿਵੇਂ ਦਰਸ਼ਨ ਕਰਾਂਗੀ । “ ਇਸ ਤਰ੍ਹਾਂ ਕਰਦੀ ਦੀ ਅੱਖ ਲਗ ਗਈ । ਮਾਤਾ ਦੇ ਘਰ ਸ਼ੋਰ ਮੱਚ ਗਿਆ | ਆਵਾਜ਼ਾਂ ਆ ਰਹੀਆਂ , ਸੱਚੇ ਪਾਤਸ਼ਾਹ ਆ ਗਏ । ਮਾਤਾ ਉਬੜ ਵਾਹੇ ਉਠੀ ਲਾਗੋ ਟਟੋਲ ਕੇ ਚੋਲਾ ਫੜਦੀ ਹੈ।ਉਧਰ ਗੁਰੂ ਜੀ ਦੀ ਸੁੰਦਰ ਦਿਲ ਮੋਹਣੀ ਆਵਾਜ਼ ਆਈ ਹੈ “ ਮਾਤਾ ਤੇਰਾ ਚੋਲਾ ਲੈਣ ਆਇਆ ਹਾਂ ਮਾਤਾ ਦੇ ਕੰਨੀਂ ਪਈ ਕਪਾਟ ਖੁਲ ਗਏ । ਦਿਸਣ ਲਗ ਪਿਆ । ਚੋਲਾ ਭੁੱਲ ਹੀ ਗਿਆ ਗੁਰੂ ਜੀ ਚਰਨ ਪਕੜ ਸਿਰ ਚਰਨ ਤੇ ਸੁੱਟ ਦਿੱਤਾ ਗੁਰੂ ਜੀ ਮਾਈ ਨੂੰ ਗਲ ਨਾਲ ਲਾਇਆ ਤੇ ਮੁਖਾਰਬਿੰਦ ਤੋਂ ਫਿਰ ਕਿਹਾ “ ਮਾਈ ਚੋਲਾ ” ਤਾਂ ਮਾਤਾ ਨੇ ਮੰਜੇ ਤੋਂ ਚੋਲਾ ਲਿਆ ਕੇ ਗੁਰੂ ਜੀ ਨੂੰ ਉਸੇ ਵੇਲੇ ਇਸ ਨੂੰ ਗਲ ਪਾਉਣ ਦੀ ਬੇਨਤੀ ਕੀਤੀ । ਗੁਰੂ ਜੀ ਹੋਰਾਂ ਮਾਈ ਦਾ ਪਿਆਰ ਤੇ ਸ਼ਰਧਾ ਨਾਲ ਭਿਜਿਆ ਚੋਲਾ ਗਲ ਪਾਇਆ ਬੜੀ ਖੁਸ਼ੀ ਨਾਲ ਹੱਸੇ ਗੁਰੂ ਜੀ ਬਚਨ ਕੀਤਾ “ ਧੰਨ ਮਾਤਾ ਭਾਗ ਭਰੀ ਧੰਨ ਤੇਰਾ ਪਿਆਰ । ਗੁਰੂ ਜੀ ਦੇ ਦਰਸ਼ਨ ਕਰਨ ਦੀ ਦੇਰ ਸੀ ਕਿ ਮਾਤਾ ਜੀ ਸੱਚਖੰਡ ਜਾ ਬਰਾਜੀ । ਗੁਰੂ ਜੀ ਨੇ ਮਾਤਾ ਦਾ ਬਿਬਾਨ ਤਿਆਰ ਕਰ । ਆਪ ਚਿਖਾ ਤਿਆਰ ਕਰਵਾਈ ਆਪ ਅੰਤਮ ਅਰਦਾਸ ਕਰ ਕੇ ਦਾਗ ਦਿੱਤਾ । ਇਹੋ ਜਿਹੀ ਭਾਗਾਂ ਭਰੀ ਕੋਈ ਵਿਰਲੀ ਹੀ ਔਰਤ ਹੋਵੇਗੀ ਜਿਸ ਨੂੰ ਅੰਤਮ ਵੇਲੇ ਗੁਰੂ ਜੀ ਆਣ ਦਰਸ਼ਨ ਦੇਣ ਤੇ ਉਸ ਦੀ ਅੰਤਮ ਕਿਰਿਆ ਵੀ ਆਪ ਹੀ ਕੀਤੀ ਹੋਵੇਗੀ । ਜੋ ਇਹ ਭਾਗ ਭਰੀ ਹੀ ਭਾਗਾਂ ਵਾਲੀ ਸੀ ।ਜਿਸ ਦੇ ਸੱਚ ਸਿਦਕ ਪਿਆਰ ਤੇ ਸ਼ਰਧਾ ਦੇ ਕੀਲੇ ਗੁਰੂ ਜੀ ਸਿਧੇ ਵਾਟਾਂ ਮਾਰਦੇ ਪੁੱਜੇ । ਗੁਰੂ ਜੀ ਨੇ ਸਤਾਰਵੀ ਤੇ ਆਪ ਭਾਈ ਸੇਵਾ ਦਾਸ ਜੀ ਦੇ ਸੀਸ ਤੇ ਦਸਤਾਰ ਬੰਨੀ । ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨਾਂ ਲਈ ਵਹੀਰਾਂ ਘੱਤੀਆਂ ਜਿੰਨੀ ਭੇਟਾ ਤੇ ਸੇਵਾ ਹਾਜ਼ਰ ਹੋਈ , ਉਸ ਦਾ ਇਥੇ ਮਾਈ ਦੀ ਯਾਦ ਵਿਚ ਇਕ ਗੁਰਦੁਆਰਾ ਤੇ ਲੰਗਰ ਚਾਲੂ ਕਰਨ ਲਈ ਕਿਹਾ । ਇਹ ਲੰਗਰ ਹੁਣ ਤੱਕ ਉਵੇਂ ਕਾਇਮ ਹੈ ਕਸ਼ਮੀਰੀ ਸਿੱਖਾਂ ਇਥੇ ਮਾਈ ਭਾਗ ਭਰੀ ਤੇ ਗੁਰੂ ਜੀ ਦੇ ਏਥੇ ਪਧਾਰਨ ਦੀ ਯਾਦ ਵਿਚ ਬਹੁਤ ਸੁੰਦਰ ਗੁਰਦੁਆਰਾ ਬਣਾ ਦਿੱਤਾ ਹੋਇਆ ਹੈ । ਮਹਿਮਾ ਪ੍ਰਕਾਸ਼ ਵਿਚ ਵੀ ਲਿਖਿਆ ਹੈ : ਪੁਨ ਸਭ ਬਸਤਰ ਸਤਿਗੁਰ ਪਹਿਰਾਇ ॥ ਜੋ ਪ੍ਰੀਤ ਨਾਲ ਨਿਜ ਹਾਥ ਬਣਾਏ ॥ ਸੂਰਜ ਪ੍ਰਕਾਸ਼ ਦੇ ਪੰਨਾ ੧੭੨੦ ਤੇ ਇਉਂ ਲਿਖਿਆ ਹੈ । ਧੰਨ ਜਨਮ ਬਿਰਧ ਕੋ ਕਹੈ ॥ ਜਿਸ ਕੀ ਮਮਤਾ ਜੋਗੀ ਹੈ ॥ ਸਤਿਗੁਰ ਕੀਆ ਇਸ ਕੋ ਪਾਇ ਸਸਕਾਰਨਿ ਕੋ ਕੀਨਿ ਉਪਾਇ ॥੩੦ ॥ ਸੂਰਜ ਪ੍ਰਕਾਸ਼ ਵਿਚ ਫਿਰ ਲਿਖਿਆ ਹੈ ਇਸ ਘਰ ਵਿਚ ਧਰਮ ਸਾਲ ਬਣ ਲੰਗਰ ਲਗ ਗਏ । ਦੇਗ ਚਲਾਵਿਨ ਲਾਗਿਓ ਤਹਾਂ । ਧਰਮਸਾਲ ਰਚਿ ਸੰਗਤ ਮਹਾਂ । ਇਹ ਅਸਥਾਨ ਕਾਠੀ ਦਰਵਾਜੇ ਅਸਥਿਤ ਹੈ । ਅਪਰ ਜਿਤਿਕ ਧੰਨ ਸੰਚੈ ਹੋਹਿ || ਸਤਿਗੁਰੂ ਢਿਗ ਪਹੁੰਚਾਵੈ ਸੋਹਿ ॥

ਮਾਤਾ ਭਾਗ ਭਰੀ ਜੀ ਸ੍ਰੀ ਨਗਰ , ਮਾਈ ਭਾਗ ਭਰੀ ਸ੍ਰੀ ਨਗਰ ਦੀ ਰਹਿਣ ਵਾਲੀ । ਇਸ ਦਾ ਲੜਕਾ ਭਾਈ ਸੇਵਾ ਦਾਸ ਕਟੜ ਬ੍ਰਾਹਮਣ ਗੁਰੂ ਦਾ ਸਿੱਖ ਬਣ ਗਿਆ । ਮਾਈ ਭਾਗ ਭਰੀ ਬਹੁਤ ਬਿਰਧ ਸੀ ਅੱਖਾਂ ਦੀ ਨਿਗਾਹ ਚਲੀ ਗਈ ਸੀ । ਇਸ ਨੇ ਆਪਣੇ ਪੁੱਤਰ ਪਾਸੋਂ ਸੁਣਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਿਹੜਾ ਸੱਚੇ ਦਿਲੋਂ ਯਾਦ ਕਰੇ ਅਤੇ ਉਨ੍ਹਾਂ ਤੇ ਪ੍ਰੇਮ ਤੇ ਸ਼ਰਧਾ ਰੱਖੇ ਤਾਂ ਉਹ ਆਪ ਕੇ ਘਰ ਦਰਸ਼ਨ ਦੇਂਦੇ ਹਨ । ਮਾਈ ਜੀ ਇਹ ਗੱਲ ਸੁਣ ਇਕ ਗਰਮ ਚੋਲਾ ਤਿਆਰ ਕਰ ਗੁਰੂ ਜੀ ਨੂੰ ਯਾਦ ਕਰਨ ਲੱਗੀ । ਗੁਰੂ ਜੀ ਦੇ ਦਿਲ ਦੇ ਪ੍ਰੇਮ ਦੀਆਂ ਤਾਰਾਂ ਖੜਕੀਆਂ ਮਾਈ ਤੋਂ ਚੋਲਾ ਆਣ ਮੰਗਿਆ ਤੇ ਨਾਲ ਹੀ ਉਸ ਕਈਆਂ ਵਰਿਆਂ ਦੀ ਜਾ ਚੁੱਕੀ ਨਜ਼ਰ ਵਾਪਸ ਪਰਤ ਆਈ । ਮਾਈ ਦੇ ਪ੍ਰੇਮ ਨੇ ਗੁਰੂ ਜੀ ਨੂੰ ਸੱਦ ਲਿਆ ।  ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਤਿਬਤ ਪ੍ਰਚਾਰ ਲਈ ਗਏ ਤਾਂ ਆਪ ਕਸ਼ਮੀਰ ਦੀ ਵਾਦੀ ਪ੍ਰਚਾਰ ਕੀਤਾ । ਹੁਣ ਇਹ ਦੂਜੇ ਗੁਰੂ ਜੀ ਸਨ ਜਿਨ੍ਹਾਂ ਨੇ ਇਸ ਪਾਸੇ ਪਰਚਾਰ ਯਾਤਰਾ ਆਰੰਭ ਕੀਤੀ । ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਵੀ ਕਸ਼ਮੀਰ ਤੱਕ ਮੰਜੀਆਂ ਸਥਾਪਤ ਕਰਕੇ ਪ੍ਰਚਾਰ ਕੀਤਾ ਸੀ । ਗੁਰੂ ਅਰਜਨ ਦੇਵ ਜੀ ਦੇ ਵੇਲੇ ਦੋ ਕਟੜ ਬ੍ਰਾਹਮਣ ਘਰੋਂ ਬਨਾਰਸ ਵਿਦਿਆ ਹਾਸਲ ਕਰਨ ਲਈ ਤੁਰੇ ਤਾਂ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਆ ਦਰਸ਼ਨ ਕੀਤੇ । ਏਥੇ ਇਨ੍ਹਾਂ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਤਾਂ ਇਨ੍ਹਾਂ ਦੀ ਨਿਸ਼ਾ ਹੋ ਗਈ । ਏਨੇ ਪ੍ਰਭਾਵਤ ਹੋਏ ਕਿ ਬ...

ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।By Vnita kasnia punjab.ਨਾਨਕ ਕੁਲਿ ਨਿੰਮਲ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਆ॥ਗੁਰੂ ਅਮਰਦਾਸ ਤਾਰਣ ਤਰਣ ਜਨਮ-ਜਨਮਪਾ ਸਰਣਿਤੁਅ॥ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜਨਮ ੩੦ ਵੈਸਾਖ 1504 ਈਸਵੀਂ ਨੂੰ ਭਾਈ ਫੇਰੂਮੱਲ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪਿੰਡ ‘ਮੱਤੇ ਦੀ ਸਰਾਂ` ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾ ਭਾਈ ਲਹਿਣਾ ਸੀ। ਜਦ ਆਪ ਘੋੜੀ ਚੜ੍ਹਕੇ ਸਤਿਗੁਰਾ ਦੇ ਦਰਸ਼ਨਾ ਲਈ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆ ਪੁਰਖਾ ਮੈਂ ਵੀ ਉੱਧਰ ਹੀ ਜਾਣਾ ਹੈ। ਆਪਣੀ ਧਰਮਸ਼ਾਲਾ ਪੁੱਜ ਕੇ ਜਦ ਗੁਰਦੇਵ ਦੂਜੇ ਪਾਸੇ ਹੋ ਆਮਨ ਉੱਤੇ ਆ ਬਿਰਾਜੇ ਸਤਿ ਸ੍ਰੀ ਅਕਾਲ ਤਾਂ ਭਾਈ ਲਹਿਣ ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ। ਬਸ ਫਿਰ ਉਨ੍ਹਾਂ ਨੇ ਚਰਨੀ ਢਹਿਕੇ ਖਿਮਾ ਮੰਗੀ ਤੇ ਵਾਹ-ਪੁਰਖਾ ਤੇਗ ਨਾਉ ‘ਲਹਿਣਾ` ਹੈ ਜੇ ਤੂੰ ਲਹਿਣਾ ਹੈ ਅਸੀਂ ‘ਦੇਣਾ` ਹੈ। ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪਰਤਖ ਹਿੱਸੇ ਬਣਦੇ ਹਨ। ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ ਗੁਜ਼ਰਿਆ ਇਹ ਸੰਨ 1504 ਤੋਂ 1533 ਤੀਕ ਦਾ ਹੈ। ਦੂਜਾ ਹਿੱਸਾ ਉਹ ਹੈ ਜੋ ਆਪਦੀ ਗੁਰੂ ਭਗਤੀ ਵਿੱਚ ਗੁਜਰਿਆ ਸੰਨ 1532 ਤੋਂ 1534 ਤੀਕਦਾ ਹੈ। ਗੁਰੂ ਅੰਗਦ ਸਾਹਿਬ ਜੀ ਦੇ 62 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ। ਇਹੋ ਆਪ ਜੀ ਦੀ ਸੰਪੂਰਨ ਰਚਨਾ ਹੈ। ਜਿਸਦਾ ਆਕਾਰ ਬਹੁਤ ਥੋੜਾ ਹੈ। ਆਪ ਦੇ ਸਲੋਕ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਨ 1604 ਈ. ਵਿੱਚ ਸੰਪਦਨਾ ਕਰਨ ਤੋਂ ਪਹਿਲਾਂ ‘ਵਾਂਗ` ਦਾ ਰੂਪ ਕੇਵਲ ਪਉੜੀਆਂ ਦਾ ਹੀ ਸੀ ਅਤੇ ਇੱਕ ‘ਵਾਰ` ਦੀਆਂ ਸਾਰੀਆਂ ਪਾਉੜੀਆਂ ਇਕੋ ਮਹਲੇ ਜਾ ਕਰਤਾ ਦੀਆਂ ਰਚੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ‘ਵਾਰਾਂ` ਵਿੱਚ ਵੇਰਵਾ ਇਸ ਪ੍ਰਚਾਰ ਹੈ ਵਾਰ ਸ੍ਰੀ ਰਾਗ ਮਹਲਾ 2 (ਦੋ ਸਲੋਕ) ਵਾਰ ਮਾਝ ਮਹਲਾ 2 (ਬਾਰਾ ਸਲੋਕ) ਵਾਰ ਆਸਾ ਮਹਲਾ 2 (ਚੌਦਾਂ ਸਲੋਕ) ਵਾਰ ਸੋਰਨਿ ਮਹਲਾ 2 (ਇਕ ਸਲੋਕ) ਵਾਰ ਸੂਹੀ ਮਹਲਾ 2 (ਗਿਆਰਾ ਸਲੋਕ) ਵਾਰ ਰਾਮਕਲੀ ਮਹਲਾ 2 (ਸੱਤ ਸਲੋਕ) ਵਾਰ ਮਾਰੂ ਮਹਲਾ 2 (ਇਕ ਸਲੋਕ) ਵਾਰ ਸਾਰੰਗ ਮਹਲਾ 2 (ਨੌਂ ਸਲੋਕ) ਵਾਰ ਸਵਾਰ ਮਹਲਾ 2 (ਪੰਜ ਸਲੋਕ)3. ਵਾਰ ਆਸਾ ਮਹਲਾ 2ਜੇ ਸਉ ਚੰਦਾ ਉਗਵਰਿ ਸੂਰਜ ਚੜਹਿ ਹਜ਼ਾਰਾ॥ਏਤੇ ਚਾਨਣ ਹੌਦਿਆਂ ਗੁਰ ਬਿਨੁ ਘੋਰ ਅੰਧਾਰ॥2॥(ਗੁਰੂ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ। ਗੁਰੂ ਮਨੁੱਖ ਨੂੰ ਸੁਚੇਤ ਕਰਦਾ ਹੈ) ਪਰ ਗੁਰੂ ਤੋਂ ਬਿਨਾਂ ਮਨ ਵਿੱਚ ਅੰਧੇਰਾ ਹੀ ਰਹਿੰਦਾ ਹੈ ਭਾਵੇਂ ਸੈਂਕੜੇ ਚੰਦ ਅਤੇ ਹਜ਼ਾਰਾਂ ਸੂਰਜ ਚੜੇ ਹੋਣ।ਨਾਨਕ ਦੁਨੀਆ ਦੀਆਂ ਵਡਿਆਈਆਂ ਅਵੀ ਸੇਤੀ ਜਾਂਲਿ॥ਏਨੀ ਜਲੀਵੀਂ ਨਾਮ ਵਿਸਾਰਿਆ ਇੱਕ ਨ ਚਲੀਆ ਨਾਲਿ॥2॥ 🙏ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏 🙏❤ਵਾਹਿਗੁਰੂ ਜੀ ਕਾ ਖਾਲਸਾ❤🙏 🙏❤ਵਾਹਿਗੁਰੂ ਜੀ ਕੀ ਫਤਹਿ ❤🙏 ❤🙏❤🙏❤🙏❤🙏❤

ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। By Vnita kasnia punjab. ਨਾਨਕ ਕੁਲਿ ਨਿੰਮਲ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਆ॥ ਗੁਰੂ ਅਮਰਦਾਸ ਤਾਰਣ ਤਰਣ ਜਨਮ-ਜਨਮਪਾ ਸਰਣਿਤੁਅ॥   ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜਨਮ ੩੦ ਵੈਸਾਖ 1504 ਈਸਵੀਂ ਨੂੰ ਭਾਈ ਫੇਰੂਮੱਲ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪਿੰਡ ‘ਮੱਤੇ ਦੀ ਸਰਾਂ` ਵਿਖੇ ਹੋਇਆ।    ਆਪ ਜੀ ਦਾ ਪਹਿਲਾ ਨਾ ਭਾਈ ਲਹਿਣਾ ਸੀ। ਜਦ ਆਪ ਘੋੜੀ ਚੜ੍ਹਕੇ ਸਤਿਗੁਰਾ ਦੇ ਦਰਸ਼ਨਾ ਲਈ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆ ਪੁਰਖਾ ਮੈਂ ਵੀ ਉੱਧਰ ਹੀ ਜਾਣਾ ਹੈ। ਆਪਣੀ ਧਰਮਸ਼ਾਲਾ ਪੁੱਜ ਕੇ ਜਦ ਗੁਰਦੇਵ ਦੂਜੇ ਪਾਸੇ ਹੋ ਆਮਨ ਉੱਤੇ ਆ ਬਿਰਾਜੇ ਸਤਿ ਸ੍ਰੀ ਅਕਾਲ ਤਾਂ ਭਾਈ ਲਹਿਣ ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ। ਬਸ ਫਿਰ ਉਨ੍ਹਾਂ ਨੇ ਚਰਨੀ ਢਹਿਕੇ ਖਿਮਾ ਮੰਗੀ ਤੇ ਵਾਹ-ਪੁਰਖਾ ਤੇਗ ਨਾਉ ‘ਲਹਿਣਾ` ਹੈ ਜੇ ਤੂੰ ਲਹਿਣਾ ਹੈ ਅਸੀਂ ‘ਦੇਣਾ` ਹੈ। ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪਰਤਖ ਹਿੱਸੇ ਬਣਦੇ ਹਨ। ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ ਗੁਜ਼ਰਿਆ ਇਹ ਸੰਨ 1504 ਤੋਂ 1533 ਤੀਕ ਦਾ ਹੈ। ਦੂਜਾ ਹਿੱਸਾ ਉਹ ਹੈ ਜੋ ਆਪਦੀ ਗੁਰੂ ਭਗਤੀ ਵਿੱਚ ਗੁਜਰਿਆ ਸੰਨ 1532 ਤੋਂ 1534 ਤੀਕਦਾ ਹੈ। ...

ਬੀਬੀ ਤੁਲਸਾਂ ਬੀਬੀ ਤੁਲਸਾਂ ਜੋ ਇਕ ਮੁਸਲਮਾਨ ਔਰਤ ਸੀ ਜੋ ਭਾਈ ਮਹਿਤਾ ਕਲਿਆਣ ਜੀ ਦੇ ਘਰ ਦਾ ਕੰਮ ਕਾਜ ਕਰਦੀ ਸੀ। BY smajsevi vnita kasnia ਇਸ ਦੀ ਇਤਿਹਾਸ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਜਿਨੀ ਕੋ ਜਾਣਕਾਰੀ ਮਿਲਦੀ ਹੈ ਬਾਕਮਾਲ ਜਾਣਕਾਰੀ ਹੈ ।ਤੁਲਸਾਂ ਦਾਸੀ ਪਹਿਲੀ ਇਕ ਐਸੀ ਪਵਿੱਤਰ ਰੂਹ ਸੀ ਜਿਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਕਾਂਸ਼ ਰੂਪ ਕਰ ਕੇ ਜਾਣਿਆ ਹੈ । ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰੀ ਉਮਰ ਬੀਬੀ ਤੁਲਸਾਂ ਜੀ ਵਾਹਿਗੁਰੂ ਜੀ ਦੀ ਯਾਦ ਦਾ ਅਨੰਦ ਮਾਣ ਦੀ ਰਹੀ ।‘ ਗੁਰ ਨਾਨਕ ਪ੍ਰਕਾਸ਼ ' ਵਿੱਚ ਇਹ ਘਟਨਾ ਪਿੰਡ ਤਲਵੰਡੀ ( ਹੁਣ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਵਾਪਰੀ ਦੱਸੀ ਗਈ ਹੈ । ਇਸ ਵਿਤਾਂਤ ਅਨੁਸਾਰ , ਇੱਕ ਦਿਨ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਆਪਣੇ ਘਰ ਵਿੱਚ ਲੇਟੇ ਹੋਏ ਹਨ । ਮਾਤਾ ਤ੍ਰਿਪਤਾ ਜੀ ਨੇ ਭੋਜਨ ਤਿਆਰ ਕਰਵਾਇਆ ਤੇ ਤੁਲਸਾਂ ਦਾਸੀ ਨੂੰ ਕਿਹਾ , “ ਮੇਰੇ ਪੁੱਤਰ ਨੂੰ ਜਗਾਉ ॥ ਕਿਤੇ ਭੋਜਨ ਠੰਢਾ ਨਾ ਹੋ ਜਾਏ । ਉਸ ਨੂੰ ਆਖੋ ਕਿ ਭੋਜਨ ਕਰ ਲਏ । ਸਮਝਦਾਰ ਦਾਸੀ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਪਹੁੰਚੀ , ਤਾਂ ਗੁਰੂ ਜੀ ਸੁੱਤੇ ਹੋਏ ਸਨ । ਗੁਰੂ ਜੀ ਦਾ ਪੈਰ ਕਪੜੇ ਤੋਂ ਬਾਹਰ ਸੀ । ਦਾਸੀ ਦੇ ਮਨ ਵਿੱਚ ਪ੍ਰੇਮ ਜਾਗਿਆ । ਉਸ ਨੇ ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਵੱਡੇ ਭਾਗਾਂ ਵਾਲੀ ਦਾਸੀ ਨੇ ਜਦੋਂ ਗੁਰੂ ਜੀ ਦੇ ਚਰਨ ਨੂੰ ਆਪਣੇ ਮੱਥੇ ਨਾਲ ਛੋਹਿਆ , ਤਾਂ ਉਸ ਨੂੰ ਤਿੰਨਾਂ ਲੋਕਾਂ ਦੀ ਸ਼ੁੱਧ ਪ੍ਰਾਪਤ ਹੋ ਗਈ । ਦਾਸੀ ਨੇ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਕਰਦਿਆਂ ਹੀ ਇੱਕ ਅਨੁਪਮ ਕੌਤਕ ਦੇਖਿਆ । ਲਾਹੌਰ ਦੇ ਵਾਪਾਰੀ ਗੁਰਸਿੱਖ ਭਾਈ ਮਨਸੁਖ ਦਾ ਸਮੁੰਦਰੀ ਜਹਾਜ਼ ਸਮੁੰਦਰ ਵਿੱਚ ਸੀ । ਉਸ ਨੂੰ ਉਥੋਂ ਕੋਈ ਰੁਕਾਵਟ ਆ ਰਹੀ ਸੀ | ਉਸ ਨੇ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ , “ ਹੇ ਦੀਨਾਂ ਦੇ ਬੰਧੂ ,( ਇਹ ਬੰਧੂ ਸ਼ਬਦ ਬੰਗਾਲ ਵਿੱਚ ਬੋਲਿਆ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਭਰਾ , ਵੀਰ ) ਪੂਰਣ ਸਤਿਗੁਰੂ , ਛੇਤੀ ਮੇਰੀ ਸਹਾਇਤਾ ਕਰੋ । " | ਗੁਰੂ ਜੀ ਨੇ ਅੰਤਰਯਾਮੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਨਸੁਖ ਦੀ ਅਰਦਾਸ ਸੁਣੀ ਤੇ ਉਥੈ ਪਹੁੰਚ ਗਏ ਭਾਈ ਮਨਸੁਖ ਦੇ ਜਹਾਜ਼ ਨੂੰ ਕਿਨਾਰੇ ਲਾਇਆ । ਦਾਸੀ ਨੇ ਦਿੱਵ - ਸੋਝੀ ਰਾਹੀਂ ਇਹ ਸਭ ਕੁੱਝ ਦੇਖਿਆ ਤੇ ਗੁਰੂ ਜੀ ਨੂੰ ਬਿਨਾਂ ਜਗਾਏ ਹੀ ਵਾਪਸ ਚਲੀ ਗਈ । ਗੁਰੂ ਜੀ ਦੀ ਮਾਤਾ ਜੀ ਨੂੰ ਦਾਸੀ ਨੇ ਆਖਿਆ , “ ਮੈਂ ਗੁਰੂ ਜੀ ਨੂੰ ਜਗਾਇਆ ਨਹੀਂ । ਉਹ ਤਾਂ ਕਿਸੇ ਸਿੱਖ ਦਾ ਜਹਾਜ਼ ਲੰਘਾ ਰਹੇ ਸਨ । ਜਦੋਂ ਉਹ ਆਪਣੇ ਸਿੱਖ ਦਾ ਜਹਾਜ਼ ਲੰਘਾ ਦੇਣਗੇ , ਤਾਂ ਮੈਂ ਉਨ੍ਹਾਂ ਜਗਾ ਦੇਵਾਂਗੀ । ” ਮਾਤਾ ਜੀ ਨੇ ਸਮਝਿਆ ਕਿ ਦਾਸੀ ਮਜ਼ਾਕ ਕਰ ਰਹੀ ਹੈ । ਇਸਲਈ ਮਾਤਾ ਜੀ ਨੇ ਆਪ ਜਾ ਕੇ : ਗੁਰੂ ਜੀ ਨੂੰ ਜਗਾ ਕੇ ਭੋਜਨ ਕਰਵਾਇਆ । ਫਿਰ ਮਾਤਾ ਜੀ ਬੋਲੇ , “ ਸੁਣ ਪੁੱਤਰ , ਤੇਰੀ ਹਾਲਤ ਦੇਖ ਕੇ ਦਾਸੀ ਮੇਰੇ ਨਾਲ ਮਜ਼ਾਕ ਕਰਦੀ ਸੀ । ਉਸ ਨੇ ਮੈਂਨੂੰ ਆਖਿਆ ਕਿ ਗੁਰੂ ਜੀ ਕਿਸੇ ਸਿੱਖ ਦਾ ਜਹਾਜ਼ ਲੰਘਾ ਰਹੇ ਹਨ । ਮਾਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਬੋਲੇ , “ ਤੁਸੀਂ ਇਸ ਕਮਲੀ ਦੀ ਗੱਲ ਦੇ ਵਿਸ਼ਵਾਸ਼ ਨਾ ਕਰੋ ।ਭਾਈ ਸਾਹਿਬ ਵੀਰ ਸਿੰਘ ਜੀ ਨੇ ਆਪਣੇ ਵੱਲੋਂ ਦਿੱਤੇ ' ਫੁਟ - ਨੋਟ ' ਵਿੱਚ ਇਸ ਪ੍ਰਕਾਰ ਲਿਖਿਆ ਹੈ : ਕਮਲੀ ਹੋਣ ਤੋਂ ਮੁਰਾਦ ਸ਼ੁਦਾਈ ਹੋਣ ਦੀ ਨਹੀਂ , ਜਿਕੂ ਬੀਮਾਰ ਹੁੰਦੇ ਹਨ ; ਪਰੰਤੂ ਮਸਤਾਨੀ ਅਵਸਥਾ ਦੀ ਮੁਰਾਦ ਹੈ ਕਿ ਉਹ ਅੰਤਰਮੁਖ ਸੁੱਖ ਵਿੱਚ ਰਹੀ ਤੇ ਬਾਹਰਲੀ ਸੁਧ ਪੂਰੀ ਸਾਵਧਾਨਤਾ ਦੀ ਨਾ ਹੋਈ । ਜੇ ਅੰਤਰਮੁਖ ਸੁਰਤ ਏਕਾ ਤੇ ਨਾਮ ਰਸ ਵਿੱਚ ਨਾ ਰਹੀ ਹੋਵੇ , ਤਾਂ ਮੁਕਤ ਨਹੀਂ ਹੋ ਸਕਦੀ । ਸੁਧ ਪਰਤੀ ਇਸ ਵਾਸਤੇ ਨਾ , ਕਿ ਉਹ ਭਾਂਡਾ ਹਲਕਾ ਸੀ । ਰੱਬੀ ਭੇਤ ਜਰ ਨਹੀਂ ਸਕਦੀ ਸੀ । ਜੇ ਹੋਸ਼ ਪੂਰੀ ਪਰਤਦੀ , ਤਾਂ ਡਰ ਸੀ ਕਿ ਉਹ ਰਿਧੀਆਂ ਸਿਧੀਆਂ ਵਿਚ ਪਰਚ ਜਾਂਦੀ ਤੇ ਮੁਕਤ ਨਾ ਹੋ ਸਕਦੀ । ਇਹ ਹੀ ਪ੍ਰਸੰਗ ‘ ਪੁਰਾਤਨ ਜਨਮਸਾਖੀ ਵਿੱਚ ਇਸ ਪ੍ਰਕਾਰ ਦਿੱਤਾ ਗਿਆ ਹੈ : ਤਬਿ ਬਾਬਾ ਜਾਇ ਸੁਤਾ । ਜਬ ਰਸੋਈ ਕਾ ਵਖਤੁ ਹੋਇਆ , ਤਥਿ ਬਾਂਦੀ ਲਗੀ ਜਗਾਵਣਿ । ਤਬਿ ਬਾਬੇ ਦੇ ਚਰਨ ਜੀਭ ਨਾਲਿ ਚਟਿਆਸੂ | ਚਟਣੇ ਨਾਲਿ ਜਬ ਦੇਖੈ , ਤਾਂ ਬਾਬਾ ਸਮੁੰਢ ਵਿਚਿ ਖੜਾ ਹੈ । ਸਿਖ ਕਾ ਬੋਹਿਥਾ ਕਢਦਾ ਹੈ । ਤਬ ਮਾਤਾ ਭੀ ਆਇ ਗਈ , ਆਖਿਉਸ , “ ਨਾਨਕ ਜਾਗਿਆ ਹੈ ? ” ਤਬ ਬਾਂਦੀ ਆਖਿਆ , “ ਮਾਤਾ ਜੀ , ਨਾਨਕੁ ) ਏਥੈ ਨਾਹੀ , ਬਾਬਾ ਸਮੁੰਦੁ ਵਿਚਿ ਖੜਾ ਹੈ ” । ਤਾਂ ਮਾਤਾ ਬਾਂਦੀ ਜੋਗੁ ਲਗੀ ਮਾਰਣ , ਆਖਿਓਸੁ , “ ਇਹ ਭੀ ਲਗੀ ਮਸਕਰੀਆਂ ਕਰਦਿ । ਤਬ ਬਾਬਾ ਜਾਗਿਆ , ਤਾਂ ਮਾਤਾ ਆਖਿਆ , “ ਬੇਟਾ , ਇਹ ਭੀ ਗੋਲੀ ਲਗੀ ਮਸਕਰੀਆਂ ਕਰਣ , ਆਖੈ ਜੋ ਨਾਨਕੁ ਸਮੁੰਦੁ ਵਿਚਿ ਖੜਾ ਹੈ । ਤਬ ਬਾਬੇ ਆਖਿਆ , “ ਮਾਤਾ ਜੀ , ਕਮਲੀਆਂ ਫਲੀਆਂ ਦੇ ਆਖੇ ਲਗਣਾ ਦੇਖੋ , ਭਾਈ ਵੀਰ ਸਿੰਘ ਜੀ ਵੱਲੋਂ ਸੰਪਾਦਿਤ ' ਸ੍ਰੀ ਗੁਰ ਨਾਨਕ ਪ੍ਰਕਾਸ਼ ' ,ਬੀਬੀ ਤੁਲਸਾਂ ਦਾ ਅਸਲ ਪਿੰਡ ਤਲਵੰਡੀ ਹੀ ਹੋਏ ਤੇ ਉਹ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਹੋਣ ਤੋਂ ਬਾਅਦ ਖੁਦ ਵੀ ਸੁਲਤਾਨਪੁਰ ਚਲੀ ਗਈ । ਅਮੀਰ ਘਰਾਂ ਵਿੱਚ ਇਹ ਆਮ ਰਿਵਾਜ਼ ਸੀ ਕਿ ਧੀ ਦੇ ਵਿਆਹ ਸਮੇਂ ਦਾਸ ਜਾਂ ਦਾਸੀ ਨੂੰ ਵੀ ਲੜਕੀ ਦੇ ਸਹੁਰੇ ਹੀ ਵੱਸਣ ਲਈ ਭੇਜ ਦਿੱਤਾ ਜਾਂਦਾ ਸੀ । ਉਨ੍ਹਾਂ ਦਿਨਾਂ ਵਿੱਚ ਛੋਟੀ ਉਮਰ ਵਿੱਚ ਹੀ ਵਿਆਹ ਹੋ ਜਾਂਦਾ ਸੀ । ਨਵੀਂ ਜਗ੍ਹਾ ਜਾ ਕੇ ਲੜਕੀ ਓਪਰਾਪਣ ਮਹਿਸਸ ਨਾ ਕਰੇ , ਇਸ ਲਈ ਵਿਸ਼ਵਾਸਪਾਤਰ ਦਾਸੀ ਨੂੰ ਵੀ ਨਾਲ ਹੀ ਭੇਜਣਾ ਆਮ ਪ੍ਰਚਲਿਤ ਸੀ । ਸੰਭਵ ਹੈ ਕਿ ਬੀਬੀ ਤੁਲਸਾਂ ਨੂੰ ਵੀ ਵਿਸ਼ਵਾਸਪਾਤਰ ਦਾਸੀ ਹੋਣ ਕਾਰਣ ਬੇਬੇ ਨਾਨਕੀ ਜੀ ਦੇ ਵਿਆਹ ਮਗਰੋਂ ਬੇਬੇ ਨਾਨਕੀ ਜੀ ਦੇ ਸਹੁਰੇ ਸੁਲਤਾਨਪੁਰ ਭੇਜ ਦਿੱਤਾ ਗਿਆ ।ਬੀਬੀ ਤੁਲਸਾਂ ਦੇ ਭਾਗ ਉਸ ਵਕਤ ਖੁੱਲ੍ਹਣੇ ਸ਼ੁਰੂ ਹੋਏ , ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਵਿਖੇ ਮੋਦੀ ਦਾ ਕੰਮ ਕਰਨਾ ਆਰੰਭ ਕੀਤਾ । ਕਾਫ਼ੀ ਚਿਰ ਗੁਰੂ ਜੀ ਬੇਬੇ ਨਾਨਕੀ ਜੀ ਦੇ ਘਰ ਹੀ ਰਹੇ ਸਨ । ਇਸ ਸਮੇਂ ਦੌਰਾਨ ਰੋਜ਼ਾਨਾ ਹੀ ਬੀਬੀ ਤੁਲਸਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ । ਜਦੋਂ ਗੁਰੂ ਜੀ ਆਪਣੇ ਪਰਿਵਾਰ ਸਮੇਤ ਅਲੱਗ ਰਹਿਣ ਲੱਗ ਪਏ , ਉਦੋਂ ਵੀ ਬੀਬੀ ਤੁਲਸਾਂ ਨੂੰ ਅਕਸਰ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ । ਕੇਸਰ ਸਿੰਘ ਛਿਬਰ ਆਪਣੀ ਪੁਸਤਕ “ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ' ਵਿੱਚ ਲਿਖਦਾ ਹੈ ਕਿ ਗੁਰੂ ਜੀ ਜਦੋਂ ਚੌਦਾਂ ਸਾਲ ਦੇ ਹੋਏ , ਤਾਂ ਉਹ ਸੁਲਤਾਨਪੁਰ ਗਏ ਤੇ । ਇਸ ਹਿਸਾਬ ਨਾਲ ਗੁਰੂ ਜੀ ਸੰਮਤ ੧੫੪੦ ਬਿਕਰਮੀ ਵਿੱਚ ਸੁਲਤਾਨਪੁਰ ਗਏ । ' ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ' ਅਨੁਸਾਰ ਗੁਰੂ ਸਾਹਿਬ ਜੀ ਦੇ ਛੋਟੇ ਬੇਟੇ ਸ੍ਰੀ ਲਖਮੀ ਚੰਦ ਦਾ ਜਨਮ ਸੰਮਤ ੧੫੫੩ ਬਿਕਰਮੀ ਵਿੱਚ ਹੋਇਆ ਹੈ । ਅਸੀਂ ਇਹ ਜਾਣਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਆਪਣੀਆਂ ਉਦਾਸੀਆਂ ਸੁਲਤਾਨਪੁਰ ਤੋਂ ਹੀ ਸ੍ਰੀ ਲਖਮੀ ਚੰਦ ਦੇ ਜਨਮ ਤੋਂ ਬਾਅਦ ਹੀ ਸ਼ੁਰੂ ਕੀਤੀਆਂ ਸਨ । ਇਸ ਤੋਂ ਅਸੀਂ ਸਹਿਜੇ ਹੀ ਇਸ ਨਤੀਜੇ ' ਤੇ ਪਹੁੰਚਦੇ ਹਾਂ ਕਿ ਗੁਰੂ ਸਾਹਿਬ ਜੀ ਲੱਗਭੱਗ ੧੩-੧੪ ਸਾਲ ਸੁਲਤਾਨਪੁਰ ਵਿਖੇ ਹੀ ਰਹੇ । ਇਹ ਇੱਕ ਲੰਬਾ ਸਮਾਂ ਹੈ । ਇੰਨਾ ਸਮਾਂ ਬੀਬੀ ਤੁਲਸਾਂ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਮਾਣਦੇ ਰਹੇ । ਜਿਵੇਂ ਕਿ ਉਪਰ ਆਖਿਆ ਜਾ ਚੁੱਕਾ ਹੈ , ਸਾਡੇ ਕੋਲ ਤੁਲਸਾਂ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਮੌਜੂਦ ਨਹੀਂ ਹੈ । | ਬੀਬੀ ਤੁਲਸਾਂ ਦਾ ਕੁੱਝ ਜ਼ਿਕਰ ਭਾਈ ਸੰਤੋਖ ਸਿੰਘ ਜੀ ਰਚਿਤ ਗ੍ਰੰਥ ‘ ਸ੍ਰੀ ਗੁਰ ਨਾਨਕ ਪ੍ਰਕਾਸ਼ ' ਵਿੱਚ ਮਿਲਦਾ ਹੈ ।

ਬੀਬੀ ਤੁਲਸਾਂ  ਬੀਬੀ ਤੁਲਸਾਂ ਜੋ ਇਕ ਮੁਸਲਮਾਨ ਔਰਤ ਸੀ ਜੋ ਭਾਈ ਮਹਿਤਾ ਕਲਿਆਣ ਜੀ ਦੇ ਘਰ ਦਾ ਕੰਮ ਕਾਜ ਕਰਦੀ ਸੀ। ਇਸ ਦੀ ਇਤਿਹਾਸ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਜਿਨੀ ਕੋ ਜਾਣਕਾਰੀ ਮਿਲਦੀ ਹੈ ਬਾਕਮਾਲ ਜਾਣਕਾਰੀ ਹੈ । By Vnita kasnia punjab ਤੁਲਸਾਂ ਦਾਸੀ ਪਹਿਲੀ ਇਕ ਐਸੀ ਪਵਿੱਤਰ ਰੂਹ ਸੀ ਜਿਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਕਾਂਸ਼ ਰੂਪ ਕਰ ਕੇ ਜਾਣਿਆ ਹੈ । ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰੀ ਉਮਰ ਬੀਬੀ ਤੁਲਸਾਂ ਜੀ ਵਾਹਿਗੁਰੂ ਜੀ ਦੀ ਯਾਦ ਦਾ ਅਨੰਦ ਮਾਣ ਦੀ ਰਹੀ । ‘ ਗੁਰ ਨਾਨਕ ਪ੍ਰਕਾਸ਼ ' ਵਿੱਚ ਇਹ ਘਟਨਾ ਪਿੰਡ ਤਲਵੰਡੀ ( ਹੁਣ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਵਾਪਰੀ ਦੱਸੀ ਗਈ ਹੈ । ਇਸ ਵਿਤਾਂਤ ਅਨੁਸਾਰ , ਇੱਕ ਦਿਨ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਆਪਣੇ ਘਰ ਵਿੱਚ ਲੇਟੇ ਹੋਏ ਹਨ । ਮਾਤਾ ਤ੍ਰਿਪਤਾ ਜੀ ਨੇ ਭੋਜਨ ਤਿਆਰ ਕਰਵਾਇਆ ਤੇ ਤੁਲਸਾਂ ਦਾਸੀ ਨੂੰ ਕਿਹਾ , “ ਮੇਰੇ ਪੁੱਤਰ ਨੂੰ ਜਗਾਉ ॥ ਕਿਤੇ ਭੋਜਨ ਠੰਢਾ ਨਾ ਹੋ ਜਾਏ । ਉਸ ਨੂੰ ਆਖੋ ਕਿ ਭੋਜਨ ਕਰ ਲਏ । ਸਮਝਦਾਰ ਦਾਸੀ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਪਹੁੰਚੀ , ਤਾਂ ਗੁਰੂ ਜੀ ਸੁੱਤੇ ਹੋਏ ਸਨ । ਗੁਰੂ ਜੀ ਦਾ ਪੈਰ ਕਪੜੇ ਤੋਂ ਬਾਹਰ ਸੀ । ਦਾਸੀ ਦੇ ਮਨ ਵਿੱਚ ਪ੍ਰੇਮ ਜਾਗਿਆ । ਉਸ ਨੇ ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਵੱਡੇ ਭਾਗਾਂ ਵਾਲੀ ਦਾਸੀ ਨੇ ਜਦੋਂ ਗੁਰੂ ਜੀ ਦੇ ਚਰਨ ਨੂੰ ਆਪਣੇ...